ਸੁਰੱਖਿਆ ਯੋਜਨਾਵਾਂ ਬਣਾ ਰਹੇ ਹਾਂ

ਘਰੇਲੂ ਸ਼ੋਸ਼ਣ ਅਤੇ ਵੁਮੈਨ'ਸ ਏਡ। ਅਸੀਂ ਮਦਦ ਕਰ ਸਕਦੇ ਹਾਂ।

ਘਰੇਲੂ ਸ਼ੋਸ਼ਣ ਹੁੰਦਾ ਹੈ, ਜਦੋਂ ਤੁਹਾਡਾ ਸਾਥੀ ਜਾਂ ਸਾਬਕਾ ਸਾਥੀ ਤੁਹਾਨੂੰ ਡਰੀ ਹੋਈ ਜਾਂ ਭੈਭੀਤ ਮਹਿਸੂਸ ਕਰਾਉਂਦਾ ਹੈ। ਤੁਹਾਨੂੰ ਸਰੀਰਕ, ਜਿਣਸੀ ਜਾਂ ਜਜ਼ਬਾਤੀ ਤੌਰ ਤੇ ਤਕਲੀਫ਼ ਪਹੁੰਚ ਸਕਦੀ ਹੈ। ਸਮਾਂ ਬੀਤਣ ਤੇ ਇਹ ਹਾਲਤ ਅਕਸਰ ਹੋਰ ਖ਼ਰਾਬ ਹੋ ਜਾਂਦੀ ਹੈ। ਹਾਲਾਂਕਿ ਇਸਦਾ ਕਿਸੇ ਤੇ ਵੀ ਅਸਰ ਪੈ ਸਕਦਾ ਹੈ, ਪਰ ਇਸਦਾ ਸਭ ਤੋਂ ਵੱਧ ਤਜਰਬਾ ਆਮ ਤੌਰ ਤੇ ਔਰਤਾਂ ਨੂੰ ਹੁੰਦਾ ਹੈ।

ਵੁਮੈਨ'ਸ ਏਡ ਘਰੇਲੂ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਲਈ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਦੀ ਹੈ। ਤੁਸੀਂ ਸਾਡੇ ਨਾਲ ਫੋਨ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਡੀ ਮਦਦ ਕਰਾਂਗੇ, ਤੁਹਾਡੀ ਗੱਲ ਸੁਣਾਂਗੇ ਅਤੇ ਤੁਹਾਡਾ ਯਕੀਨ ਕਰਾਂਗੇ। ਅਸੀਂ ਸੋਸ਼ਲ ਵਰਕ, ਹਾਉਸਿੰਗ ਅਤੇ ਪੁਲਿਸ ਤੋਂ ਸੁਤੰਤਰ ਹਾਂ।

ਕੋਈ ਵੀ ਔਰਤ, ਬੱਚਾ ਜਾਂ ਨੌਜਵਾਨ ਵੁਮੈਨ'ਸ ਏਡ ਨਾਲ ਸੰਪਰਕ ਕਰ ਸਕਦਾ ਹੈ। ਅਸੀਂ ਦੁਨੀਆ ਭਰ ਤੋਂ ਆਈਆਂ ਔਰਤਾਂ ਦੀ ਮਦਦ ਕਰਦੇ ਹਾਂ, ਜੋ ਸਕਾੱਟਲੈਂਡ ਵਿਚ ਰਹਿੰਦੀਆਂ ਹਨ। ਅਸੀਂ ਤੁਹਾਡੇ ਦੋਸਤਾਂ, ਪਰਿਵਾਰ ਜਾਂ ਭਾਈਚਾਰੇ ਨੂੰ ਨਹੀਂ ਦੱਸਾਂਗੇ ਕਿ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਹੈ ਜਾਂ ਤੁਸੀਂ ਕੀ ਦੱਸਿਆ ਹੈ। 

ਅਸੀਂ ਤੁਹਾਡੀ ਮਦਦ ਕਰਾਂਗੇ, ਜੇ ਤੁਸੀਂ ਆਪਣੇ ਸਾਥੀ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ ਅਤੇ ਤੁਸੀਂ ਪਨਾਹ ਵਿਚ ਰਹਿਣਾ ਚਾਹੁੰਦੇ ਹੋ ਜਾਂ ਨਹੀਂ। ਜੇ ਤੁਸੀਂ ਆਪਣੀ ਇਮੀਗ੍ਰੇਸ਼ਨ ਸਥਿਤੀ ਬਾਰੇ ਫਿਕਰਮੰਦ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। 

ਜੇ ਤੁਸੀਂ ਰਿਸ਼ਤੇ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਾਂ ਸਾਬਕਾ ਸਾਥੀ ਦੇ ਵਤੀਰੇ ਤੋਂ ਤੁਹਾਨੂੰ ਡਰ ਲੱਗਦਾ ਹੈ, ਇਥੇ ਕੁਝ ਗੱਲਾਂ ਦੱਸੀਆਂ ਗਈਆਂ ਹਨ, ਜਿਹਨਾਂ ਬਾਰੇ ਤੁਸੀਂ ਸੋਚਣਾ ਚਾਹ ਸਕਦੇ ਹੋ।

1. ਜੇ ਤੁਸੀਂ ਵੁਮੈਨ’ਸ ਏਡ ਨਾਲ ਗੱਲ ਕਰਨਾ ਚਾਹੁੰਦੇ ਹੋ ਜਾਂ ਹੋਰ ਪਤਾ ਲਾਉਣਾ ਚਾਹੁੰਦੇ ਹੋ, ਤਾਂ ਆਪਣੀ ਸਥਾਨਕ ਲਾਇਬ੍ਰੇਰੀ ਵਰਗੀ ਸਰਕਾਰੀ ਥਾਂ ਵਿਚਲੇ ਫੋਨ ਜਾਂ ਕੰਪਿਉਟਰ ਵਰਤਣ ਦੀ ਕੋਸ਼ਿਸ਼ ਕਰੋ। ਘਰ ਦੇ ਕੰਪਿਉਟਰਾਂ ਵਿਚ ਵੈਬ ਹਿਸਟ੍ਰੀ ਰਹਿ ਜਾਏਗੀ, ਭਾਵੇਂ ਤੁਸੀਂ ਇਸ ਨੂੰ ਹਟਾ ਦਿੱਤਾ ਹੋਵੇ।

2. ਜੇ ਇਹ ਸੰਭਵ ਅਤੇ ਸੁਰੱਖਿਅਤ ਹੈ, ਤਾਂ ਸਾਥੀ, ਦੋਸਤ ਜਾਂ ਪਰਿਵਾਰ ਦੇ ਮੈਂਬਰ, ਜਿਸ ਤੇ ਤੁਹਾਨੂੰ ਭਰੋਸਾ ਹੈ, ਨੂੰ ਦੱਸੋ ਕਿ ਕੀ ਵਾਪਰ ਰਿਹਾ ਹੈ; ਉਹ ਇਹ ਗੱਲ ਯਕੀਨੀ ਬਣਾਉਣ ਲਈ ਕਿ ਤੁਸੀਂ ਸੁਰੱਖਿਅਤ ਹੋ, ਤੁਹਾਡੇ ਤੋਂ ਪਤਾ ਲਾ ਸਕਦੇ ਹਨ। ਇਸ ਬਾਰੇ ਸੋਚੋ ਕਿ ਉਹ ਇੰਜ ਕਿਵੇਂ ਕਰਨਗੇ, ਸੁਰੱਖਿਅਤ ਫੋਨ ਨੰਬਰ ਜਾਂ ਸੁਨੇਹੇ ਦੀ ਵਰਤੋਂ ਕਰਕੇ।

3. ਜੇ ਤੁਸੀਂ ਕਰ ਸਕਦੇ ਹੋ, ਤਾਂ ਇਸ ਬਾਰੇ ਸੋਚੋ ਕਿ ਤੁਸੀਂ ਲੋਕਾਂ ਨੂੰ ਕਿਵੇਂ ਦੱਸੋਗੇ ਕਿ ਤੁਹਾਨੂੰ ਫੌਰੀ ਮਦਦ ਦੀ ਲੋਡ਼ ਹੈ, ਜਿਵੇਂ ਇੱਕ ਐਮਰਜੈਂਸੀ ਸ਼ਬਦ, ਹੱਥ ਦਾ ਇਸ਼ਾਰਾ ਜਾਂ ਸੁਨੇਹਾ ਦੇਣ ਦਾ ਕੋਈ ਹੋਰ ਤਰੀਕਾ।

4. ਜੇ ਤੁਸੀਂ ਸਮਰੱਥ ਹੋ, ਤਾਂ ਸੇਵਾਵਾਂ ਜਾਂ ਦੋਸਤਾਂ ਦੇ ਨੰਬਰ ਯਾਦ ਰੱਖਣ ਦੀ ਕੋਸ਼ਿਸ਼ ਕਰੋ, ਜੋ ਮਦਦ ਕਰ ਸਕਦੇ ਹਨ। ਜੇ ਤੁਹਾਨੂੰ ਮਦਦ ਦੀ ਲੋਡ਼ ਹੈ, ਤਾਂ 999 ਤੇ ਪੁਲਿਸ ਨੂੰ ਬੇਝਿਜਕ ਫੋਨ ਕਰੋ।

5. ਜੇ ਤੁਹਾਨੂੰ ਨੁਕਸਾਨ ਪਹੁੰਚਿਆ ਹੈ ਜਾਂ ਸੱਟ-ਫੇਟ ਲੱਗੀ ਹੈ, ਤਾਂ ਡਾੱਕਟਰੀ ਇਲਾਜ ਲਓ। ਡਾੱਕਟਰ ਅਤੇ ਹੋਰ ਸਿਹਤ ਪੇਸ਼ੇਵਰ ਤੁਹਾਡੀ ਮਦਦ ਕਰਨ ਦੇ ਸਮਰੱਥ ਹੋ ਸਕਦੇ ਹਨ। ਜੇ ਤੁਸੀਂ ਜੀਪੀ ਨਾਲ ਰਜਿਸਟਰਡ ਨਹੀਂ ਹੋ, ਤਾਂ ਹਸਪਤਾਲ ਵਿਚ ਜਾਓ। ਤੁਹਾਡੀ ਦੇਖਭਾਲ ਕਰਨਾ ਉਹਨਾਂ ਦਾ ਫ਼ਰਜ਼ ਹੈ, ਇਹ ਗੱਲ ਕੋਈ ਮਾਅਨੀ ਨਹੀਂ ਰੱਖਦੀ ਕਿ ਤੁਹਾਡੇ ਇਮੀਗ੍ਰੇਸ਼ਨ ਦੀ ਜਾਂ ਤੁਹਾਡੀ ਮਾਲੀ ਸਥਿਤੀ ਕੀ ਹੈ।

6. ਜੇ ਤੁਸੀਂ ਕਰ ਸਕਦੇ ਹੋ, ਤਾਂ ਟੈਕਸੀ ਦੇ ਕਿਰਾਏ ਲਈ ਜਾਂ ਫੋਨ ਕਰਨ ਲਈ ਥੋਡ਼੍ਹਾ ਕੁ ਪੈਸਾ ਕਿਸੇ ਥਾਂ ਤੇ ਸੁਰੱਖਿਅਤ ਰੱਖੋ।

7. ਜੇ ਤੁਹਾਡੇ ਬੱਚੇ ਹਨ, ਤਾਂ ਉਹਨਾਂ ਨੂੰ ਐਮਰਜੈਂਸੀ ਵਿਚ 999 ਕਿਵੇਂ ਡਾਇਲ ਕਰਨਾ ਹੈ, ਸਿਖਾਓ।

8. ਜੇ ਤੁਹਾਡੀ ਆਪਣੇ ਜਨਮ-ਸਰਟੀਫਿਕੇਟ, ਰਾਸ਼ਟਰੀ ਬੀਮਾ ਨੰਬਰ, ਪਾਸਪੋਰਟ/ਨਾਗਰਿਕਤਾ ਆਈਡੀ ਕਾਰਡ, ਇਮੀਗ੍ਰੇਸ਼ਨ ਸਬੰਧੀ ਦਸਤਾਵੇਜ਼, ਹਾਉਸਿੰਗ ਦਸਤਾਵੇਜ਼ ਅਤੇ ਆਪਣੀ ਅਤੇ ਆਪਣੇ ਬੱਚਿਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਤੱਕ ਪਹੁੰਚ ਹੈ, ਤਾਂ ਘਰ ਛੱਡਣ ਤੋਂ ਪਹਿਲਾਂ, ਜੇ ਇੰਜ ਕਰਨਾ ਸੁਰੱਖਿਅਤ ਹੈ, ਤਾਂ ਇਹਨਾਂ ਨੂੰ ਆਪਣੇ ਨਾਲ ਲਿਜਾਣ ਜਾਂ ਇਹਨਾਂ ਦੀਆਂ ਨਕਲਾਂ ਰੱਖਣ ਦੀ ਕੋਸ਼ਿਸ਼ ਕਰੋ।

9. ਜੇ ਤੁਸੀਂ ਘਰ ਛੱਡਣ ਬਾਰੇ ਸੋਚ ਰਹੇ ਹੋ, ਤਾਂ ਇਹਨਾਂ ਅਹਿਮ ਦਸਤਾਵੇਜਾਂ ਨੂੰ ਸੁਰੱਖਿਅਤ ਥਾਂ ਵਿਚ ਜਾਂ ਭਰੋਸੇ ਵਾਲੇ ਦੋਸਤ ਕੋਲ ਰੱਖਣਾ ਮਦਦਗਾਰ ਹੋ ਸਕਦਾ ਹੈ।

10. ਆਪਣੇ ਸਥਾਨਕ ਵੁਮੈਨ’ਸ ਏਡ ਗਰੁਪ/ਗਰੁਪਾਂ ਨਾਲ ਸੰਪਰਕ ਕਰੋ


Nearest SWA Group

Find your nearest Women's Aid group

Staying Safe

If you need immediate help contact Women's Aid, the police domestic abuse liaison officer or your local social work office.

You can also phone Scotland's domestic abuse and forced marriage helpline on 0800 027 1234

 

Sign up

Keep up to date with what's happening

Sign up today

Get Involved

There are many ways you can get involved whether you give your time, skills or money. Together, we can make a difference.

FacebookTwitter

Social Feed
View Feed